ਹੱਕਦਾਰ ਵਸਤਾਂ ਅਤੇ ਵਾਪਸੀ ਦੀਆਂ ਦਰਾਂ

ਓਨਟੇਰੀਓ ਵਿੱਚ 5 ਫਰਵਰੀ 2007 ਤੋਂ ਬਾਅਦ ਖਰੀਦੇ ਗਏ ਵਾਈਨ, ਬੀਅਰ ਅਤੇ ਸ਼ਰਾਬ ਦੇ ਲਗਭਗ ਸਾਰੇ ਕੰਟੇਨਰ ਦ ਬੀਅਰ ਸਟੋਰ (ਜਾਂ ਵਾਪਸੀ ਵਾਲੀਆਂ ਹੋਰ ਖਾਸ ਥਾਵਾਂ) ਤੇ ਪੂਰੀ ਪੇਸ਼ਗੀ ਜਮ੍ਹਾਂ ਰਕਮ ਵਾਪਸ ਲੈਣ ਲਈ ਮੋੜੇ ਜਾ ਸਕਦੇ ਹਨ। ਇਸ ਵਿੱਚ ਉਹ ਸਾਰੀਆਂ ਕੱਚ ਦੀਆਂ ਬੋਤਲਾਂ, ਬੈਗ_ਇਨ_ਬਾਕਸ, ਟੈਟਰਾ ਪੈਕ ਡੱਬੇ, ਪਲਾਸਟਿਕ (PET) ਦੀਆਂ ਬੋਤਲਾਂ, ਅਤੇ ਸਟੀਲ ਅਤੇ ਅਲਮੀਨੀਅਮ ਦੀਆਂ ਕੈਨਾਂ ਸ਼ਾਮਲ ਹਨ ਜਿਨ੍ਹਾਂ ਤੇ ਕੋਈ ਪੇਸ਼ਗੀ ਰਕਮ ਲਈ ਗਈ ਹੋਵੇ।

5 ਫਰਵਰੀ 2007 ਤੋਂ ਪਹਿਲਾਂ ਖਰੀਦੇ ਗਏ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਟੇਨਰਾਂ ਤੇ ਪੇਸ਼ਗੀ ਜਮ੍ਹਾਂ ਰਕਮ ਨਹੀਂ ਵਸੂਲੀ ਗਈ, ਇਸ ਲਈ ਇਨ੍ਹਾਂ ਤੇ ਕੋਈ ਰਕਮ ਵਾਪਸ ਨਹੀਂ ਕੀਤੀ ਜਾਵੇਗੀ।

 

ਪੇਸ਼ਗੀ ਰਕਮ ਵਾਪਸ ਮੋੜਣ ਦਾ ਸੰਖੇਪ ਚਾਰਟ

ਐੱਲ.ਸੀ.ਬੀ.ਓ. ਵੱਲੋਂ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਟੇਨਰਾਂ ਤੇ ਪੇਸ਼ਗੀ ਜਮ੍ਹਾਂ ਰਕਮ ਦੀ ਵਸੂਲੀ ਸ਼ੁਰੂ 5 ਫਰਵਰੀ 2007
ਦ ਬੀਅਰ ਸਟੋਰ (ਟੀ.ਬੀ.ਐੱਸ. _ TBS) ਜਾਂ ਬੋਤਲਾਂ ਦੇ ਮਨਜ਼ੂਰਸ਼ੁਦਾ ਡੀਲਰਾਂ ਵੱਲੋਂ ਬੋਤਲਾਂ ਵਾਪਿਸ ਲੈ ਕੇ ਪੇਸ਼ਗੀ ਜਮ੍ਹਾਂ ਰਕਮ ਵਾਪਿਸ ਕਰਨੀ ਸ਼ੁਰੂ 5 ਫਰਵਰੀ 2007
ਪੀਣ ਵਾਲੇ ਪਦਾਰਥਾਂ ਦੇ ਕੰਟੇਨਰ ਵਾਪਸ ਕਰਨ ਦੀਆਂ ਹੇਠ ਲਿਖੀਆਂ ਥਾਵਾਂ ਤੇ ਵਾਪਸ ਲੈ ਕੇ ਪੇਸ਼ਗੀ ਜਮ੍ਹਾਂ ਰਕਮ ਵਾਪਿਸ ਕੀਤੀ ਜਾਵੇਗੀ:
  • ਦ ਬੀਅਰ ਸਟੋਰਜ਼ (ਟੀ.ਬੀ.ਐੱਸ.)
  • ਖਾਲੀ ਬੋਤਲਾਂ ਦੇ ਡੀਲਰ*
  • ਵਪਾਰਕ ਵਾਪਸੀ ਵਾਲੇ ਸਥਾਨ
  • ਏਜੰਸੀ ਸਟੋਰ
  • ਪਰਚੂਨ ਭਾਈਵਾਲ
ਪੇਸ਼ਗੀ ਜਮ੍ਹਾਂ ਰਕਮ ਦੀਆਂ ਦਰਾਂ:
ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਟੇਨਰ:

ਕੱਚ ਦੀਆਂ ਬੋਤਲਾਂ, ਪਲਾਸਟਿਕ ਦੀਆਂ ਬੋਤਲਾਂ (ਪੀ.ਈ.ਟੀ.), ਟੈਟਰਾ ਪੈਕ ਕੰਟੇਨਰ, ਬੈਗ_ਇਨ_ਏ_ਬਾਕਸ
ਪੇਸ਼ਗੀ ਜਮ੍ਹਾਂ/ ਵਾਪਸੀ ਰਕਮ

630 ਮਿਲੀਲਿਟਰ ਦੇ ਬਰਾਬਰ ਜਾਂ ਇਸ ਤੋਂ ਘੱਟ ਦੇ ਕੰਟੇਨਰ

10¢

630 ਮਿਲੀਲਿਟਰ ਤੋਂ ਵੱਧ ਸਮਰੱਥਾ ਦੇ ਕੰਟੇਨਰ

20¢
ਅਲਮੀਨੀਅਮ ਅਤੇ ਸਟੀਲ ਦੇ ਕੰਟੇਨਰ ਪੇਸ਼ਗੀ ਜਮ੍ਹਾਂ/ ਵਾਪਸੀ ਰਕਮ
1 ਲਿਟਰ ਦੇ ਬਰਾਬਰ ਜਾਂ ਇਸ ਤੋਂ ਘੱਟ ਸਮਰੱਥਾ ਦੇ ਅਲਮੀਨੀਅਮ ਜਾਂ ਸਟੀਲ ਦੇ ਕੰਟੇਨਰ 10¢
1 ਲਿਟਰ ਤੋਂ ਵੱਧ ਸਮਰੱਥਾ ਦੇ ਅਲਮੀਨੀਅਮ ਜਾਂ ਸਟੀਲ ਦੇ ਕੰਟੇਨਰ 20¢
ਛੋਟ ਵਾਲੇ ਕੰਟੇਨਰ
  • 100 ਮਿਲੀਲਿਟਰ ਜਾਂ ਘੱਟ ਸਮਰੱਥਾ ਵਾਲੇ ਕੰਟੇਨਰ (ਜਿਵੇਂ 50 ਮਿਲੀਲਿਟਰ ਵਾਲੇ ਮਿਨੀ)
  • ਡਿਊਟੀ ਫਰੀ ਸਟੋਰਾਂ, ਯੂ_ਵਿੰਟ ਅਤੇ ਯੂ_ਬਰਿਊ ਤੇ ਖਰੀਦੇ ਗਏ ਕੰਟੇਨਰ
ਇਨ੍ਹਾਂ ਵਸਤਾਂ ਤੇ ਨਾ ਫ਼ੀਸ ਵਸੂਲੀ ਜਾਂਦੀ ਹੈ ਅਤੇ ਨਾ ਵਾਪਸ ਕੀਤੀ ਜਾਂਦੀ ਹੈ

* ਪੇਂਡੂ ਇਲਾਕਿਆਂ ਵਿੱਚ ਦ ਬੀਅਰ ਸਟੋਰਜ਼ (ਟੀ.ਬੀ.ਐੱਸ.) ਦੇ ਤਕਰੀਬਨ ਖਾਲੀ ਬੋਤਲਾਂ ਦੇ 150 ਡੀਲਰਾਂ ਨਾਲ ਮੁਆਇਦੇ ਹਨ।