ਸਾਰ

ਪ੍ਰੋਗਰਾਮ 5 ਫਰਵਰੀ 2007 ਨੂੰ ਆਰੰਭ ਹੋਵੇਗਾ।

ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਦਾ ਇੱਕ ਸਿੱਧਾ ਜਿਹਾ ਮਕਸਦ ਹੈ: ਵਾਤਾਵਰਣ ਨੂੰ ਸੁਰੱਖਿਅਤ ਰੱਖਣਾ। ਹਾਲਾਂਕਿ ਬਲੂ ਬਾਕਸ ਪ੍ਰੋਗਰਾਮ ਮੁੜਵਰਤੇ ਜਾ ਸਕਣ ਵਾਲੇ ਪਦਾਰਥ ਵਾਪਸ ਹਾਸਲ ਕਰਨ ਦਾ ਇੱਕ ਅਸਰਦਾਰ ਤਰੀਕਾ ਰਿਹਾ ਹੈ – ਅਤੇ ਰਹੇਗਾ ਵੀ –“ਬੈਗ ਇਟ ਬੈਕ” ਪਹਿਲਕਦਮੀ ਪਦਾਰਥ ਵਾਪਸ ਹਾਸਲ ਕਰਨ ਦੀ ਦਰ ਨੂੰ ਹੋਰ ਵੀ ਉਚੇਰੇ ਪੱਧਰ ਤੇ ਪਹੁੰਚਾ ਦੇਵੇਗੀ।

ਵਾਤਾਵਰਨ ਨੂੰ ਫਾਇਦੇ

ਨਵੀਂ ਪ੍ਰਣਾਲੀ ਅਧੀਨ ਸਾਡੇ ਵੱਲੋਂ ਹਰ ਸਾਲ ਇਕੱਠੀਆਂ ਕੀਤੀਆਂ ਜਾਣ ਵਾਲੀਆਂ ਕੱਚ ਦੀਆਂ 24 ਕਰੋੜ ਬੋਤਲਾਂ ਨੂੰ ਸਾਫ਼ ਕੀਤਾ ਜਾਵੇਗਾ ਅਤੇ ਰੰਗਾਂ ਮੁਤਾਬਾਕ ਛਾਂਟਿਆ ਜਾਵੇਗਾ। “ਡਿਪਾਜ਼ਿਟ ਰੀਟਰਨ ਪ੍ਰੋਗਰਾਮ” ਇਹ ਗੱਲ ਪੱਕੀ ਕਰੇਗਾ ਕਿ ਵਧੇਰੇ ਕੱਚ ਨੂੰ ਸੜ੍ਹਕਾਂ ਦੇ ਮਲਬੇ ਬਰਾਬਰ, ਜਾਂ ਲੈਂਡਫ਼ਿਲ ਵਿੱਚ ਦਫ਼ਨਾਏ ਜਾਣ ਦੀ ਥਾਂ ਪ੍ਰਦੂਸ਼ਣ ਦੇ ਡਰੋਂ (ਬੋਤਲਾਂ ਜਾਂ ਫਾਈਬਰਗਲਾਸ ਵਰਗੇ) ਉੱਚੇ ਮੁੱਲ ਦੇ ਉਤਪਾਦਨ ਬਣਾਉਣ ਲਈ ਵਰਤਿਆ ਜਾਵੇਗਾ।

ਨਵੀੰ ਪ੍ਰਣਾਲੀ ਅਧੀਨ ਪੇਸ਼ਗੀ ਜਮ੍ਹਾਂ ਰਕਮ ਦੀ ਪ੍ਰੇਰਨਾ ਸਦਕਾ ਅਸੀਂ ਮਿਊਨਿਸਪਲ ਬਲੂ ਬਾਕਸ ਪ੍ਰੋਗਰਾਮਾਂ ਰਾਹੀਂ ਮੌਜੂਦਾ ਸਮੇਂ ਦੌਰਾਨ ਇਕੱਠੀਆਂ ਕੀੇਤੀਆਂ ਜਾਂਦੀਆਂ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਟੇਨਰਾਂ ਤੋਂ ਇਹ ਵੱਧ ਗਿਣਤੀ ਵਿੱਚ ਇਕੱਠੇ ਕਰ ਸਕਾਂਗੇ। ਇਨ੍ਹਾਂ ਵਿੱਚ ਲੈਂਡਫ਼ਿਲ ਵਿੱਚੋਂ ਸਾਲਾਨਾ 25,000 ਤੋਂ 30,000 ਟਨ ਵਧੀਕ ਕੱਚ – ਜੋ ਕਿ ਤਕਰੀਬਨ 8 ਕਰੋੜ ਬੋਤਲਾਂ ਦੇ ਬਰਾਬਰ ਬਣਦਾ ਹੈ – ਘਟਾਉਣਾ ਵੀ ਸ਼ਾਮਲ ਹੈ। ਮੌਜੂਦਾ ਸਮੇਂ ਦੌਰਾਨ ਬਲੂ ਬਾਕਸ ਪ੍ਰੋਗਰਾਮ ਅਤੇ ਲਸੰਸਸ਼ੁਦਾ ਰੈਸਟੋਰੈਂਟਾਂ ਅਤੇ ਸ਼ਰਾਬ ਦੀਆਂ ਬਾਰਾਂ ਰਾਹੀਂ ਇਕੱਠੇ ਕੀਤੇ ਜਾ ਰਹੇ ਵਾਈਨ ਅਤੇ ਸ਼ਰਾਬ ਦੇ 78,000 ਟਨ ਕੰਟੇਨਰਾਂ ਤੋਂ ਇਹ 32 ਤੋਂ 38 ਫੀ ਸਦੀ ਵਧੀਕ ਹੈ।

ਇਹ ਪਤਾ ਲਾਉਣ ਲਈ ਕਿ ਕਿਹੜੀਆਂ ਵਸਤਾਂ ਵਾਪਸ ਕੀਤੀਆਂ ਜਾ ਸਕਦੀਆਂ ਹਨ, ਇੱਥੇ ਕਲਿੱਕ ਕਰੋ।