ਸੰਬੰਧਤ ਲਿੰਕ

ਸ: ਇਹ ਵੈੱਬਸਾਈਟਾਂ ਵੇਖ ਕੇ ਤੁਸੀਂ ਇਨ੍ਹਾਂ ਪ੍ਰੋਗਰਾਮਾਂ ਅਤੇ ਇਸ ਦੇ ਭਾਈਵਾਲਾਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ?

ਐੱਲ.ਸੀ.ਬੀ.ਓ.
www.lcbo.com

ਐੱਲ.ਸੀ.ਬੀ.ਓ., ਪੀਣ ਵਾਲੇ ਪਦਾਰਥਾਂ ਦੀਆਂ ਆਪਣੇ ਪਰਚੂਨ ਸਟੋਰਾਂ ਰਾਹੀਂ, ਓਨਟੇਰੀਓ ਵਾਸੀਆਂ ਅਤੇ ਓਨਟੇਰੀਓ ਦੇ ਵਪਾਰੀਆਂ ਨੂੰ ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਲੋੜੀਂਦੀ ਜਾਣਕਾਰੀ ਦੇਣ ਵਾਸਤੇ ਜ਼ਿੰਮੇਵਾਰ ਹੈ। ਡਿਪਾਜ਼ਿਟ ਰੀਟਰਨ ਪ੍ਰਣਾਲੀ ਦੇ ਹੋਰ ਭਾਈਵਾਲਾਂ ਦੇ ਸਹਿਯੋਗ ਨਾਲ ਸੂਬੇ ਭਰ ਵਿੱਚ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਟੇਨਰਾਂ ਦੀ ਵਿਕਰੀ ਤੇ ਪੇਸ਼ਗੀ ਰਕਮ ਵਸੂਲਣ ਦੀ ਜ਼ਿੰਮੇਵਾਰੀ ਐੱਲ.ਸੀ.ਬੀ.ਓ. ਦੀ ਹੈ।

ਦ ਬੀਅਰ ਸਟੋਰ
www.thebeerstore.ca

ਜਿਵੇਂ ਕਿ ਓਨਟੇਰੀਓ ਸਰਕਾਰ ਨਾਲ ਮੁਆਇਦੇ ਵਿੱਚ ਇਹ ਲਿਖਿਆ ਗਿਆ ਹੈ, ਵਾਈਨ, ਬੀਅਰ ਅਤੇ ਸ਼ਰਾਬ ਦੇ ਖਾਲੀ ਕੰਟੇਨਰ ਇਕੱਠੇ ਕਰਨ ਦੀ ਸੇਵਾ ਖਾਸ ਤੌਰ ਤੇ ਦ ਬੀਅਰ ਸਟੋਰ (ਟੀ.ਬੀ.ਐੱਸ.) ਦਾ ਕੰਮ ਹੈ। ਜਦੋਂ ਓਨਟੇਰੀਓ ਵਾਸੀ ਵਾਈਨ, ਬੀਅਰ ਅਤੇ ਸ਼ਰਾਬ ਦੇ ਆਪਣੇ ਖਾਲੀ ਕੰਟੇਨਰ ਵਾਪਸ ਕਰਦੇ ਹਨ, ਦ ਬੀਅਰ ਸਟੋਰ (ਟੀ.ਬੀ.ਐੱਸ.) ਦੇ ਪਰਚੂਨ ਸਟੋਰ, ਖਾਲੀ ਬੋਤਲਾਂ ਦੇ ਡੀਲਰ, ਏਜੰਸੀ ਸਟੋਰ, ਜਾਂ ਕਮਰਸ਼ਿਅਲ ਬਲਕ ਰੀਟਰਨ ਵਾਲੀਆਂ ਥਾਵਾਂ ਨੂੰ ਉਨ੍ਹਾਂ ਵੱਲੋਂ ਵਾਪਸ ਕੀਤੇ ਗਏ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਟੇਨਰਾਂ ਦੇ ਬਰਾਬਰ ਦੀ ਪੇਸ਼ਗੀ ਰਕਮ ਵਾਪਸ ਦੇ ਦਿੱਤੀ ਜਾਵੇਗੀ।

ਦ ਬੀਅਰ ਸਟੋਰ “ਸਰਵਿਸ ਆਨ ਟੈਪ”
www.serviceontap.ca

ਟੀ.ਬੀ.ਐੱਸ ਦੀਸਰਵਿਸ ਆਨ ਟੈਪ (ਐੱਸ.ਓ.ਟੀ.) ਇੱਕ ਅਜਿਹੀ ਸੇਵਾ ਹੈ ਜੋ ਸੂਬੇ ਭਰ ਵਿੱਚ ਲਸੰਸਸ਼ੁਦਾ ਅਦਾਰਿਆਂ ਨੂੰ ਦਿੱਤੀ ਜਾਂਦੀ ਹੈ। ਐੱਸ.ਓ.ਟੀ. ਦੇ ਟੀ.ਬੀ.ਐੱਸ. ਨਾਲ ਸਮਝੌਤਿਆਂ ਦਾ ਮਤਲਬ ਹੈ ਕਿ ਬੀਅਰ ਦੀਆਂ ਡਲਿਵਰੀਆਂ ਦੇ ਦੌਰਾਨ ਪੀਣ ਵਾਲੇ ਪਦਾਰਥਾਂ ਦੇ ਖਾਲੀ ਕੰਟੇਨਰ ਲਸੰਸਸ਼ੁਦਾ ਅਦਾਰਿਆਂ ਤੋਂ ਚੁੱਕ ਲਏ ਜਾਂਦੇ ਹਨ। ਲਸੰਸਸ਼ੁਦਾ ਅਦਾਰਿਆਂ ਦੇ ਆਪ੍ਰੇਟਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਖਾਲੀ ਕੰਟੇਨਰ ਇਕੱਠੇ ਕਰਨ ਦੀ ਸਹੂ਼ਤ ਲਈ ਛਾਂਟੀ ਦੀਆਂ ਸ਼ਰਤਾਂ ਪੂਰੀਆਂ ਕਰਨ| ਸੇਧਾਂ ਲਈ ਇੱਥੇ ਕਲਿੱਕ ਕਰੋ।