ਲਸੰਸਦਾਰਾਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ
ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ 5 ਫਰਵਰੀ 2007 ਨੂੰ ਲਾਗੂ ਹੋ ਜਾਵੇਗਾ।
ਪੇਸ਼ਗੀ ਜਮ੍ਹਾਂ ਰਕਮ ਵਾਈਨ, ਬੀਅਰ ਅਤੇ ਸ਼ਰਾਬ ਦੇ ਉਨ੍ਹਾਂ ਸਭ ਕੰਟੇਨਰਾਂ (ਸਮੇਤ ਕੱਚ ਅਤੇ ਪਲਾਸਟਿਕ ਜਾਂ ਪੀ.ਈ.ਟੀ. ਬੋਤਲਾਂ, ਟੈਟਰਾਪੈਕ ਕੰਟੇਨਰਾਂ, ਬੈਗ_ਇਨ_ਬਾਕਸ, ਅਤੇ ਸਟੀਲ ਅਤੇ ਅਲਮੀਨੀਅਮ ਦੇ ਕੰਟੇਨਰਾਂ ਦੇ) ਤੇ ਲਾਗੂ ਹੋਵੇਗੀ ਜਿਹੜੇ ਓਨਟੇਰੀਓ ਵਿੱਚ 5 ਫਰਵਰੀ 2007 ਨੂੰ, ਜਾਂ ਇਸ ਤੋਂ ਬਾਅਦ, ਖਰੀਦੇ ਗਏ ਹਨ।
ਵਾਈਨ, ਬੀਅਰ ਅਤੇ ਸ਼ਰਾਬ ਦੇ 630 ਮਿਲੀਲਿਟਰ ਜਾਂ ਘੱਟ ਸਮਰੱਥਾ ਵਾਲੇ ਬਹੁਤੇ ਕੰਟੇਨਰਾਂ ਤੇ $0.10 ਦੀ ਪੇਸ਼ਗੀ ਰਕਮ ਜਮ੍ਹਾਂ ਕਰਾਉਣੀ ਪਵੇਗੀ, 631 ਮਿਲੀਲਿਟਰ ਜਾਂ ਵੱਧ ਸਮਰੱਥਾ ਵਾਲੇ ਬਹੁਤੇ ਕੰਟੇਨਰਾਂ, ਅਤੇ 1 ਲਿਟਰ ਜਾਂ ਇਸ ਤੋਂ ਵੱਧ ਸਮਰੱਥਾ ਵਾਲੀਆਂ ਸਟੀਲ ਅਤੇ ਅਲਮੀਨੀਅਮ ਦੀਆਂ ਕੈਨਾਂ ਤੇ $0.20, ਅਤੇ 1 ਲਿਟਰ ਅਤੇ ਘੱਟ ਤੇ $0.10 ਦੀ ਪੇਸ਼ਗੀ ਜਮ੍ਹਾਂ ਕਰਵਾਉਣੀ ਪਵੇਗੀ।
ਲਸੰਸਦਾਰ ਗਾਹਕਾਂ ਨੂੰ ਪੇਸ਼ਗੀ ਜਮ੍ਹਾਂ ਰਕਮ ਖਰੀਦਣ ਵਾਲੀ ਥਾਂ ਤੇ ਦੇਣੀ ਪਵੇਗੀ, ਅਤੇ ਵਾਈਨ, ਬੀਅਰ ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਵਾਪਸ ਕਰਨ ਵੇਲੇ ਉਨ੍ਹਾਂ ਨੂੰ ਦ ਬੀਅਰ ਸਟੋਰ (ਟੀ.ਬੀ.ਐੱਸ.) ਵੱਲੋਂ ਬਰਾਬਰ ਦੀ ਰਕਮ ਵਾਪਸ ਕਰ ਦਿੱਤੀ ਜਾਵੇਗੀ।
ਕੰਟੇਨਰਾਂ ਦੀ ਵਾਪਸੀ ਦ ਬੀਅਰ ਸਟੋਰ (ਟੀ.ਬੀ.ਐੱਸ.) ਵੱਲੋਂ ਬੀਅਰ ਦੀ ਕਿਸੇ ਬਾਕਾਇਦਾ ਢੁਆਈ ਜਾਂ ਡਲਿਵਰੀ ਵੇਲੇ ਵੀ ਕੀਤੀ ਜਾ ਸਕੇਗੀ, ਜਾਂ ਲਸੰਸਦਾਰ ਵੱਲੋਂ ਦ ਬੀਅਰ ਸਟੋਰ (ਟੀ.ਬੀ.ਐੱਸ.) ਦੀ ਕਿਸੇ ਥਾਂ ਤੇ ਕੀਤੀ ਜਾ ਸਕੇਗੀ, ਜਾਂ ਕਿਸੇ ਤੀਜੀ ਧਿਰ ਵੱਲੋਂ ਵੀ ਢੋਈ ਜਾ ਸਕੇਗੀ। ਲਸੰਸਦਾਰਾਂ ਨੂੰ ਦ ਬੀਅਰ ਸਟੋਰਜ਼ (ਟੀ.ਬੀ.ਐੱਸ.) ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰ ਕੇ ਦ ਬੀਅਰ ਸਟੋਰਜ਼ (ਟੀ.ਬੀ.ਐੱਸ.) ਕਾਲ ਸੈਂਟਰ ਨੂੰ 1_888_948_2337 ਤੇ ਫ਼ੋਨ ਕਰੋ ਜਾਂ www.thebeerstore.ca ਵੈੱਬਸਾਈਟ ਵੇਖੋ।
ਜੇ ਲਸੰਸਦਾਰ ਚਾਹੁੰਦਾ ਹੈ ਕਿ ਦ ਬੀਅਰ ਸਟੋਰ (ਟੀ.ਬੀ.ਐੱਸ.) ਖੁਦ ਉਸ ਦੀਆਂ ਖ਼ਾਲੀ ਬੋਤਲਾਂ ਚੁੱਕੇ, ਤਾਂ ਉਸ ਨੂੰ ਇਹ ਦ ਬੀਅਰ ਸਟੋਰਜ਼ (ਟੀ.ਬੀ.ਐੱਸ.) ਦੀਆਂ ਸੇਧਾਂ ਮੁਤਾਬਕ ਛਾਂਟਣੀਆਂ ਪੈਣਗੀਆਂ। ਇਹ ਸੇਧਾਂ www.thebeerstore.ca ਤੇ ਵੇਖੀਆਂ ਜਾ ਸਕਦੀਆਂ ਹਨ ਜਾਂ ਦ ਬੀਅਰ ਸਟੋਰਜ਼ (ਟੀ.ਬੀ.ਐੱਸ.) ਕਾਲ ਸੈਂਟਰ ਨੂੰ
ਲਸੰਸਦਾਰਾਂ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਦੇ ਨਤੀਜੇ ਵਜੋਂ ਵਸਤਾਂ ਦੇ ਪੈਕਿੰਗ ਦੇ ਕੂੜੇ ਦਾ ਰੁਖ ਮੋੜਨ ਵਿੱਚ ਨਿੱਗਰ ਸੁਧਾਰ ਆਵੇਗਾ ਅਤੇ ਇਸ ਨੂੰ ਆਖ਼ੀਰ ਵਿੱਚ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਟੇਨਰਾਂ ਦੀ 85 ਫੀ ਸਦੀ ਮੁੜਵਰਤੋਂ ਦੀ ਦਰ ਹਾਸਲ ਕਰਨ ਦਾ ਮੁੱਖ ਮਾਰਗ ਸਮਝਿਆ ਜਾ ਰਿਹਾ ਹੈ।
ਵਧੇਰੇ ਜਾਣਕਾਰੀ ਲਈ, ਕਿਰਪਾ ਕਰ ਕੇ ਸਾਡੇ ਆਮ ਪੁੱਛੇ ਜਾਂਦੇ ਸਵਾਲ ਪੜ੍ਹੋ।