ਵਾਤਾਵਰਨ ਸੰਬੰਧੀ ਲਾਭ

ਨਵੀਂ ਪ੍ਰਣਾਲੀ ਅਧੀਨ ਸਾਡੇ ਵੱਲੋਂ ਹਰ ਸਾਲ ਇਕੱਠੀਆਂ ਕੀਤੀਆਂ ਜਾਣ ਵਾਲੀਆਂ ਕੱਚ ਦੀਆਂ 24 ਕਰੋੜ ਬੋਤਲਾਂ ਨੂੰ ਸਾਫ਼ ਕਰ ਕੇ ਰੰਗਾਂ ਮੁਤਾਬਾਕ ਛਾਂਟਿਆ ਜਾਵੇਗਾ। “ਡਿਪਾਜ਼ਿਟ ਰੀਟਰਨ ਪ੍ਰੋਗਰਾਮ” ਇਹ ਗੱਲ ਪੱਕੀ ਕਰੇਗਾ ਕਿ ਵਧੇਰੇ ਕੱਚ ਨੂੰ ਸੜ੍ਹਕਾਂ ਦੇ ਮਲਬੇ ਬਰਾਬਰ, ਜਾਂ ਲੈਂਡਫ਼ਿਲ ਵਿੱਚ ਦਫ਼ਨਾਏ ਜਾਣ ਦੀ ਥਾਂ ਪ੍ਰਦੂਸ਼ਣ ਦੇ ਡਰੋਂ (ਬੋਤਲਾਂ ਜਾਂ ਫਾਈਬਰਗਲਾਸ ਵਰਗੇ) ਉੱਚੇ ਮੁੱਲ ਦੇ ਉਤਪਾਦਨ ਬਣਾਉਣ ਲਈ ਵਰਤਿਆ ਜਾਵੇਗਾ।

ਨਵੀੰ ਪ੍ਰਣਾਲੀ ਅਧੀਨ ਪੇਸ਼ਗੀ ਜਮ੍ਹਾਂ ਰਕਮ ਦੀ ਪ੍ਰੇਰਨਾ ਸਦਕਾ ਅਸੀਂ ਮਿਊਨਿਸਪਲ ਬਲੂ ਬਾਕਸ ਪ੍ਰੋਗਰਾਮਾਂ ਰਾਹੀਂ ਮੌਜੂਦਾ ਸਮੇਂ ਦੌਰਾਨ ਇਕੱਠੀਆਂ ਕੀੇਤੀਆਂ ਜਾਂਦੀਆਂ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਟੇਨਰਾਂ ਤੋਂ ਇਹ ਵਧੇਰੇ ਗਿਣਤੀ ਵਿੱਚ ਇਕੱਠੇ ਕਰ ਸਕਾਂਗੇ। ਇਨ੍ਹਾਂ ਵਿੱਚ ਸਾਲਾਨਾ 25,000 ਤੋਂ 30,000 ਟਨ ਵਧੀਕ ਕੱਚ – ਜੋ ਕਿ ਤਕਰੀਬਨ 8 ਕਰੋੜ ਬੋਤਲਾਂ ਦੇ ਬਰਾਬਰ ਬਣਦਾ ਹੈ – ਲੈਂਡਫ਼ਿਲ ਵਿੱਚ ਜਾਣ ਤੋਂ ਰੋਕਣਾ ਵੀ ਸ਼ਾਮਲ ਹੈ। ਮੌਜੂਦਾ ਸਮੇਂ ਦੌਰਾਨ ਬਲੂ ਬਾਕਸ ਪ੍ਰੋਗਰਾਮ ਅਤੇ ਲਸੰਸਸ਼ੁਦਾ ਰੈਸਟੋਰੈਂਟਾਂ ਅਤੇ ਸ਼ਰਾਬ ਦੀਆਂ ਬਾਰਾਂ ਰਾਹੀਂ ਇਕੱਠੇ ਕੀਤੇ ਜਾ ਰਹੇ ਵਾਈਨ ਅਤੇ ਸ਼ਰਾਬ ਦੇ 78,000 ਟਨ ਕੰਟੇਨਰਾਂ ਤੋਂ ਇਹ 32 ਤੋਂ 38 ਫੀ ਸਦੀ ਵਧੀਕ ਹੈ।

ਅਸੀਂ ਓਨਟੇਰੀਓ ਦੀ ਨਵਿਆਈ ਗਈ ਬਲੂ ਬਾਕਸ ਪ੍ਰਣਾਲੀ ਦੀ ਕਾਮਯਾਬੀ ਨੂੰ ਇੰਝ ਹੋਰ ਵਧਾ ਸਕਦੇ ਹਾਂ:

  • ਮਨਜ਼ੂਰਸ਼ੂਦਾ ਹੋਰ ਪਦਾਰਥਾਂ ਨੂੰ ਰੀਸਾਈਕਲ ਕਰਨ ਲਈ ਬਲੂ ਬਾਕਸਾਂ ਵਿੱਚ ਜਗ੍ਹਾ ਖਾਲੀ ਕਰ ਕੇ

  • ਕੂੜ੍ਹਾ ਘੱਟ ਵਾਰੀ, ਅਤੇ ਘੱਟ ਮਿਕਦਾਰ ਵਿੱਚ ਸੁੱਟ ਕੇ

ਭੁਲੇਖੇ ਦੂਰ ਕਰਨਾ:

ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਬਾਰੇ ਤੱਥ

ਭੁਲੇਖਾ #1
ਇੰਝ ਲੱਗਦਾ ਹੈ ਜਿਵੇਂ ਨਵਾਂ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਓਨਟੇਰੀਓ ਸਰਕਾਰ ਵੱਲੋਂ ਵਾਈਨ ਅਤੇ ਸ਼ਰਾਬ ਉੱਤੇ ਟੈਕਸ ਲਾਉਣ ਦੀ ਕੋਸ਼ਿਸ਼ ਹੋਵੇ।

ਤੱਥ
ਇਹ ਗੱਲ ਨਹੀਂ ਹੈ। ਜੋ ਪੇਸ਼ਗੀ ਜਮ੍ਹਾਂ ਰਕਮ ਤੁਸੀਂ 5 ਫ਼ਰਵਰੀ ਤੋਂ ਐੱਲ.ਸੀ.ਬੀ.ਓ. ਤੇ ਵਾਈਨ ਅਤੇ ਸ਼ਰਾਬ ਦੇ ਕੰਟੇਨਰਾਂ ਤੇ ਦਿਉਂਗੇ, ਉਹ ਟੈਕਸ ਨਹੀਂ ਹੈ, ਇਹ ਅਮਾਨਤ ਹੈ ਜੋ ਤੁਹਾਡੇ ਵੱਲੋਂ ਬੀਅਰ ਸਟੋਰ ਨੂੰ ਖਾਲੀ ਕੰਟੇਨਰ ਮੋੜਨ ਤੇ ਪੂਰੀ ਤਰ੍ਹਾਂ ਵਾਪਸ ਕਰ ਦਿੱਤੀ ਜਾਵੇਗੀ।

ਡਿਪਾਜ਼ਿਟ ਰੀਟਰਨ ਨਾਲ ਹਰ ਓਨਟੇਰੀਓ ਵਾਸੀ ਸਾਡੇ ਵੱਲੋਂ ਲੈਂਡਫਿੱਲ ਵਿੱਚ ਭੇਜੇ ਜਾਂਦੇ ਕੂੜੇ ਦੀ ਮਿਕਦਾਰ ਘਟਾ ਕੇ ਵਾਤਾਵਰਣ ਦੀ ਮਦਦ ਕਰ ਸਕਦਾ ਹੈ। ਮੌਜੂਦਾ ਸਮੇਂ ਵਿੱਚ ਮੋੜੀਆਂ ਜਾਂਦੀਆਂ ਬੋਤਲਾਂ ਦੀ ਗਿਣਤੀ ਨਾਲੋਂ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਅਸਲ ਵਿੱਚ ਲਗਭਗ 8 ਕਰੋੜ ਬੋਤਲਾਂ ਵਧੇਰੇ ਮੋੜੇਗਾ।

ਇਸ ਤੋਂ ਵੀ ਚੰਗੀ ਗੱਲ ਇਹ ਹੈ ਕਿ ਪ੍ਰੋਗਰਾਮ ਇਹ ਗੱਲ ਪੱਕੀ ਕਰੇਗਾ ਕਿ ਵਧੇਰੇ ਕੱਚ ਨੂੰ ਸੜ੍ਹਕਾਂ ਦੇ ਮਲਬੇ ਬਰਾਬਰ, ਜਾਂ ਲੈਂਡਫ਼ਿਲ ਵਿੱਚ ਦਫ਼ਨਾਏ ਜਾਣ ਦੀ ਥਾਂ ਪ੍ਰਦੂਸ਼ਣ ਦੇ ਡਰੋਂ (ਬੋਤਲਾਂ ਜਾਂ ਫਾਈਬਰਗਲਾਸ ਵਰਗੇ) ਉੱਚੇ ਮੁੱਲ ਦੇ ਉਤਪਾਦਨ ਬਣਾਉਣ ਲਈ ਵਰਤਿਆ ਜਾਵੇਗਾ।

ਭੁਲੇਖਾ #2
ਬਲੂ ਬਾਕਸ ਉਹ ਕੰਮ ਨਹੀਂ ਕਰ ਰਿਹਾ ਜੋ ਇਸ ਦਾ ਮਕਸਦ ਸੀ।

ਤੱਥ
ਇਸ ਦੇ ਉਲਟ, ਓਨਟੇਰੀਓ ਦਾ ਬਲੂ ਬਾਕਸ ਪ੍ਰੋਗਰਾਮ ਬਹੁਤ ਕਾਮਯਾਬ ਹੈ। ਸੱਚੀ ਗੱਲ ਇਹ ਹੈ ਕਿ ਸ਼ੁਰੂ ਕੀਤੇ ਜਾਣ ਦੇ 25 ਸਾਲ ਬਾਅਦ ਇਸ ਨੂੰ ਅੱਜ ਪੂਰੀ ਦੁਨੀਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਰਵੱਈਏ ਦੇ ਸਭ ਤੋਂ ਵੱਧ ਮੰਨੇ ਜਾਣ ਵਾਲੇ ਪ੍ਰਤੀਕ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਬਲੂ ਬਾਕਸ ਦੀ ਵਜ੍ਹਾ ਨਾਲ ਅਸੀਂ ਇਸ ਸੂਬੇ ਵਿੱਚੋਂ ਕੂੜ੍ਹੇ ਨੂੰ ਸਹੀ ਪਾਸੇ ਲੈ ਜਾਣ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ ਅਤੇ ਲੱਖਾਂ ਹੀ ਓਨਟੇਰੀਓ ਵਾਸੀਆਂ ਨੇ ਵਾਤਾਵਰਣ ਵਿੱਚ ਜ਼ਿੰਮੇਵਾਰੀ ਸੰਬੰਧੀ ਆਪਣੇ ਵਿਚਾਰ – ਅਤੇ ਵਧੇਰੇ ਅਹਿਮ ਗੱਲ ਇਹ ਹੈ ਕਿ – ਆਦਤਾਂ ਬਦਲ ਲਈਆਂ ਹਨ।

ਸੰਨ 2005 ਵਿੱਚ, ਬਲੂ ਬਾਕਸ ਪ੍ਰੋਗਰਾਮ ਨੇ 860,000 ਟਨ ਰਿਹਾਇਸ਼ੀ ਬਲੂ ਬਾਕਸ ਪਦਾਰਥ ਕੂੜੇ ਵਿੱਚੋਂ ਕੱਢੇ ਹਨ, ਜੋ ਕਿ ਸੰਨ 2004 ਦੇ ਮੁਕਾਬਲੇ 4.5% ਦਾ ਵਾਧਾ ਹੈ। ਪੇਸ਼ਗੀ ਰਕਮ ਬਲੂ ਬਾਕਸ ਨੂੰ ਪ੍ਰਫੁੱਲਤ ਕਰੇਗੀ, ਰੀਸਾਈਕਲ ਹੋਣ ਵਾਲੇ ਵਾਈਨ ਅਤੇ ਸ਼ਰਾਬ ਦੇ ਕੰਟੇਨਰਾਂ ਦੀ ਗਿਣਤੀ ਵਧਾਵੇਗੀ, ਅਤੇ ਬਲੂ ਬਕਸਿਆਂ ਵਿੱਚ ਜਗ੍ਹਾ ਬਣਾਵੇਗੀ, ਜਿਸ ਨਾਲ ਮਿਊਨਿਸਪੈਲਿਟੀਆਂ ਰੀਸਾਈਕਲ ਦੇ ਪ੍ਰੋਗਰਾਮ ਵਧਾ ਸਕਣਗੀਆਂ।

ਭੁਲੇਖਾ #3
ਜਿਹੜੇ ਪੈਸੇ ਗਾਹਕਾਂ ਨੇ ਵਾਪਿਸ ਨਹੀਂ ਲੈਣੇ, ਉਨ੍ਹਾਂ ਨਾਲ ਸਰਕਾਰ ਨੇ ਬੜੀ ਕਮਾਈ ਕਰਨੀ ਹੈ!

ਤੱਥ
ਜਿਹੜੀ ਪੇਸ਼ਗੀ ਜਮ੍ਹਾਂ ਰਕਮ ਗਾਹਕਾਂ ਵੱਲੋਂ ਵਾਪਸ ਨਹੀਂ ਮੰਗੀ ਜਾਵੇਗੀ, ਸਿੱਧੀ ਗੱਲ ਹੈ ਕਿ ਉਹ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਵਿੱਚ ਵਾਪਸ ਪਾ ਦਿੱਤੀ ਜਾਵੇਗੀ। ਪਰ ਡਿਪਾਜ਼ਿਟ ਰੀਟਰਨ ਦਾ ਮਕਸਦ ਅਤੇ ਹੁਕਮ ਹੈ ਵਾਤਾਵਰਣ ਦੀ ਮਦਦ ਕਰਨਾ, ਇਸ ਲਈ ਅਸੀਂ ਖ਼ਪਤਕਾਰਾਂ ਨੂੰ ਜ਼ੋਰ ਦੇ ਕੇ ਆਖ਼ਦੇ ਹਾਂ ਕਿ ਉਹ ਖਾਲੀ ਕੰਟੇਨਰ ਵਾਪਿਸ ਕਰਨ। ਇਸ ਨਾਲ ਉਹ ਕੰਟੇਨਰਾਂ ਨੂੰ ਲੈਂਡਫਿੱਲ ਵਿੱਚ ਜਾਣ ਤੋਂ ਬਚਾਉਣਗੇ।

ਭੁਲੇਖਾ #4
ਡਿਪਾਜ਼ਿਟ ਰੀਟਰਨ ਦਾ ਸੂਬੇ ਦੇ ਕੂੜੇ ਨੂੰ ਸੇਧ ਦੇਣ ਦੇ ਯਤਨਾਂ ਤੇ ਕੋਈ ਬਹੁਤਾ ਅਸਰ ਨਹੀਂ ਹੋਵੇਗਾ।

ਤੱਥ
ਅਸਲ ਵਿੱਚ, ਡਿਪਾਜ਼ਿਟ ਰੀਟਰਨ ਪ੍ਰੋਗਰਾਮ ਓਨਟੇਰੀਓ ਵਿੱਚ ਵਾਈਨ ਅਤੇ ਸ਼ਰਾਬ ਦੇ ਰੀਸਾਈਕਲ ਹੋਣ ਵਾਲੇ ਕੰਟੇਨਰਾਂ ਦੀ ਮਿਕਦਾਰ ਵਿੱਚ ਨਿੱਗਰ ਵਾਧਾ ਕਰੇਗਾ। ਇਹ 8 ਕਰੋੜ ਵਧੀਕ ਬੋਤਲਾ ਨੂੰ, ਜਾਂ 25,000 ਤੋਂ 30,000 ਟਨ ਕੱਚ ਨੂੰ, ਹਰ ਸਾਲ ਜ਼ਮੀਨ ਵਿੱਚ ਦਫ਼ਨ ਹੋਣ ਤੋਂ ਬਚਾਵੇਗਾ। ਮੌਜੂਦਾ ਸਮੇਂ ਵਿੱਚ ਬਲੂ ਬਾਕਸ ਪ੍ਰੋਗਰਾਮ ਰਾਹੀਂ ਅਤੇ ਲਸੰਸ_ਸ਼ੁਦਾ ਰੈਸਟੋਰੈਂਟਾਂ ਅਤੇ ਸ਼ਰਾਬਖਾਨਿਆਂ ਰਾਹੀਂ ਰੀਸਾਈਕਲ ਕੀਤੇ ਜਾਣ ਵਾਲੇ ਵਾਈਨ ਅਤੇ ਸ਼ਰਾਬ ਦੇ ਤਕਰੀਬਨ 78,000 ਟਨ ਕੰਟੇਨਰਾਂ ਤੋਂ ਇਹ 32 ਤੋਂ 38 ਫ਼ੀ ਸਦੀ ਦਾ ਵਾਧਾ ਹੈ।

ਬਲੂ ਬਾਕਸ ਪ੍ਰੋਗਰਾਮ ਇਸ ਵੇਲੇ਼ ਐੱਲ.ਸੀ.ਬੀ.ਓ. ਦੇ 68 ਫੀ ਸਦੀ ਕੰਟੇਨਰਾਂ ਨੂੰ ਵਾਪਸ ਲਿਆਉਂਦਾ ਹੈ ਅਤੇ ਬਹੁਤਿਆਂ ਨੂੰ ਕਈ ਤਰ੍ਹਾਂ ਦੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਪਰ ਨਿਸ਼ਾਨਾ ਵਾਈਨ ਅਤੇ ਸ਼ਰਾਬ ਦੇ ਕੰਟੇਨਰਾਂ ਵਿੱਚੋਂ ਘੱਟੋ_ਘੱਟ 85 ਫੀ ਸਦੀ ਨੂੰ ਉੱਚ_ਪੱਧਰੇ ਉਤਪਾਦਨਾਂ ਵਿੱਚ ਮੁੜ_ਵਰਤਣ ਦਾ ਹੈ।

ਇਸ ਤੋਂ ਇਲਾਵਾ, ਵਾਈਨ ਅਤੇ ਸ਼ਰਾਬ ਦੇ ਕੰਟੇਨਰਾਂ ਦਾ ਮੁੱਲ ਤੈਅ ਕਰਨ ਨਾਲ ਲਸੰਸ_ਸ਼ੁਦਾ ਅਦਾਰਿਆਂ ਵਿੱਚ ਰੀਸਾਈਕਲਿੰਗ ਦੀ ਹੌਸਲਾ_ਅਫ਼ਜ਼ਾਈ ਹੋਵੇਗੀ।

ਇਹ ਪਤਾ ਲਾਉਣ ਲਈ ਕਿ ਵਾਪਸੀ ਲਈ ਕਿਹੜੀਆਂ ਵਸਤਾਂ ਹੱਕਦਾਰ ਹਨ, ਇੱਥੇ ਕਲਿੱਕ ਕਰੋ।