ਆਮ ਪੁੱਛੇ ਜਾਂਦੇ ਸਵਾਲ

ਸ: ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਕੀ ਹੈ?
ਜ: 5 ਫਰਵਰੀ 2007 ਤੋਂ ਬਾਅਦ ਹਰ ਤਰ੍ਹਾਂ ਦੀ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਨਟੇਨਰਾਂ ਤੇ ਪੇਸ਼ਗੀ ਜਮ੍ਹਾਂ ਰਕਮ ਵਸੂਲ ਕੀਤੀ ਜਾਵੇਗੀ। ਬੀਅਰ ਸਟੋਰ (ਟੀ.ਬੀ.ਐੱਸ.) ਨੂੰ ਕੰਨਟੇਨਰ ਵਾਪਿਸ ਕਰਨ ਤੇ ਇਹ ਰਕਮ ਵਾਪਿਸ ਕਰ ਦਿੱਤੀ ਜਾਵੇਗੀ। ਵਧੇਰੇ ਗਿਣਤੀ ਵਿੱਚ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਨਟੇਨਰਾਂ ਨੰੂ ਰੀਸਾਈਕਲ ਕਰਨ ਦੀ ਵਜ੍ਹਾ ਕਰ ਕੇ ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਬਲੂ ਬਾਕਸ ਪ੍ਰੋਗਰਾਮ ਨੂੰ ਪ੍ਰਫੁੱਲਤ ਕਰਦਾ ਹੈ। (ਵਧੇਰੇ ਜਾਣਕਾਰੀ ਲਈ ਪੰਨੇ ਦੇ ਥੱਲੜੇ ਹਿੱਸੇ ਵਿੱਚ ਦਿੱਤੇ “ਮੁੱਖ ਤੱਥ” ਵੇਖੋ।)

ਸ: ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਵਾਤਾਵਰਣ ਤੇ ਕਿਸ ਤਰ੍ਹਾਂ ਦਾ ਅਸਰ ਪਾਵੇਗਾ?
ਜ: ਤੁਹਾਡੇ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਟੇਨਰ ਵਾਪਸ ਕਰਨ ਨਾਲ:

  • ਲੈਂਡਫਿੱਲ ਵਿੱਚ ਜਾਣ ਵਾਲੇ ਕੂੜੇ ਦੀ ਮਿਕਦਾਰ ਵਿੱਚ ਕਮੀ ਆਉਣ ਨਾਲ ਮਿਊਨਿਸਪੈਲਿਟੀਆਂ ਨੂੰ ਰੀਸਾਈਕਲਿੰਗ ਤੇ ਘੱਟ ਖ਼ਰਚ ਕਰਨਾ ਪਵੇਗਾ, ਨਤੀਜੇ ਵਜੋਂ ਵਾਤਾਵਰਨ, ਮਿਊਨਸੀਪੈਲਿਟੀ ਅਤੇ ਓਨਟੇਰੀਓ ਵਾਸੀਆਂ, ਸਭਨਾਂ ਨੂੰ ਫਾਇਦਾ ਹੋਵੇਗਾ
  • ਇਸ ਨਾਲ ਹਰ ਸਾਲ 25,000 ਤੋਂ 30,000 ਟਨ ਵਧੀਕ ਕੱਚ ਲੈਂਡਫਿੱਲ ਵਿੱਚੋਂ ਬਾਹਰ ਰਹੇਗਾ – ਜੋ ਕਿ 8 ਕਰੋੜ ਬੋਤਲਾਂ ਦੇ ਬਰਾਬਰ ਹੈ
  • ਬਲੂ ਬਾਕਸਾਂ ਵਿੱਚ ਜਗ੍ਹਾ ਘਟਾਵੇਗਾ, ਜਿਨ ਨਾਲ ਮਿਊਨਿਸਪੈਲਿਟੀਆਂ ਰੀਸਾਈਕਲਿੰਗ ਦੇ ਆਪਣੇ ਪ੍ਰੋਗਰਾਮ ਵਧਾ ਸਕਣਗੀਆਂ

ਸ: ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਕਦੋਂ ਲਾਗੂ ਹੋਵੇਗਾ?
ਜ: ਐੱਲ.ਸੀ.ਬੀ.ਓ. ਅਤੇ ਓਨਟੇਰੀਓ ਦੀਆਂ ਵਾਈਨਰੀਆਂ ਅਤੇ ਡਿਸਟਿੱਲਰੀਆਂ ਵਾਲੇ ਵਾਈਨ, ਬੀਅਰ ਅਤੇ ਸ਼ਰਾਬ ਦੇ ਬਹੁਤੇ ਕੰਟੇਨਰਾਂ ਤੇ 5 ਫਰਵਰੀ 2007 ਤੋਂ ਵਾਪਸ ਹਾਸਲ ਕੀਤੇ ਜਾਣ ਯੋਗ ਪੇਸ਼ਗੀ ਜਮ੍ਹਾਂ ਰਕਮ ਵਸੂਲਣੀ ਸ਼ੁਰੂ ਕਰ ਦੇਣਗੇ। ਵਾਈਨ, ਬੀਅਰ ਅਤੇ ਸ਼ਰਾਬ ਦੇ ਇਸ ਤਾਰੀਖ਼ ਤੋਂ ਬਾਅਦ ਖਰੀਦੇ ਗਏ ਕੰਟੇਨਰ ਹੀ ਰਕਮ ਵਾਪਸ ਕੀਤੇ ਜਾਣ ਦੇ ਹੱਕਦਾਰ ਹੋਣਗੇ। (ਵਧੇਰੇ ਵੇਰਵੇ ਲਈ ਪੰਨੇ ਦੇ ਥੱਲੇ ਦਿੱਤੇ “ਮੁੱਖ ਤੱਥ” ਵੇਖੋ।)

ਸ: ਬੀਅਰ ਸਟੋਰ (ਟੀ.ਬੀ.ਐੱਸ.) ਨੂੰ ਕਿਹੜੇ ਕੰਟੇਨਰ ਮੋੜੇ ਜਾ ਸਕਦੇ ਹਨ?
ਜ: ਐੱਲ.ਸੀ.ਬੀ.ਓ. ਅਤੇ ਓਨਟੇਰੀਓ ਦੇ ਵਾਈਨਰੀ, ਡਿਸਟਿੱਲਰੀ ਅਤੇ ਸ਼ਰਾਬ ਦੇ ਕੰਟੇਨਰ (ਕੱਚ ਅਤੇ ਪਲਾਸਟਿਕ, ਟੈਟਰਾ ਪੈਕ ਕੰਟੇਨਰ, ਕੈਨਾਂ, ਬੈਗ_ਇਨ_ਬਾਕਸ) ਜਿਨ੍ਹਾਂ ਤੇ ਪੇਸ਼ਗੀ ਰਕਮ ਦੇਣੀ ਪੈਂਦੀ ਹੋਵੇ, ਸਮੇਤ ਸਾਡੇ ਨਵੇਂ ਟੈਟਰਾ ਪੈਕ ਕੰਟੇਨਰਾਂ, ਪਲਾਸਟਿਕ (ਪੀ.ਈ.ਟੀ.)ਦੀਆਂ ਬੋਤਲਾਂ, ਅਤੇ ਅਲਮੀਨੀਅਮ ਅਤੇ ਸਟੀਲ ਦੇ ਕੰਟੇਨਰਾਂ ਦੇ, ਬੀਅਰ ਸਟੋਰ (ਟੀ.ਬੀ.ਐੱਸ.) ਨੂੰ ਮੋੜੇ ਜਾ ਸਕਦੇ ਹਨ।

ਸ: ਪੇਸ਼ਗੀ ਜਮ੍ਹਾਂ ਰਕਮ ਦੀਆਂ ਦਰਾਂ ਕੀ ਹਨ?
ਜ: ਐੱਲ.ਸੀ.ਬੀ.ਓ. ਅਤੇ ਓਨਟੇਰੀਓ ਦੀਆਂ ਵਾਈਨਰੀਆਂ ਅਤੇ ਡਿਸਟਿੱਲਰੀਆਂ ਦੇ ਵਾਈਨ, ਬੀਅਰ ਅਤੇ ਸ਼ਰਾਬ ਦੇ 631 ਮਿਲੀ ਲਿਟਰ ਜਾਂ ਵੱਧ ਦੀ ਸਮਰੱਥਾ ਵਾਲੇ ਬਹੁਤੇ ਕੰਟੇਨਰਾਂ ਤੇ $0.20; 630 ਮਿਲੀਲਿਟਰ ਜਾਂ ਘੱਟ ਸਮਰੱਥਾ ਵਾਲੇ ਕੰਟੇਨਰਾਂ ਤੇ $0.10 ਦੀ ਪੇਸ਼ਗੀ ਰਕਮ ਜਮ੍ਹਾਂ ਕਰਾਉਣੀ ਹੋਵੇਗੀ; ਵਾਈਨ, ਬੀਅਰ ਅਤੇ ਸ਼ਰਾਬ ਦੇ 100 ਮਿਲੀਲਿਟਰ ਤੋਂ ਘੱਟ ਸਮਰੱਥਾ ਵਾਲੇ ਕੰਟੇਨਰਾਂ ਨੂੰ ਛੋਟ ਹੈ ਅਤੇ ਇਨ੍ਹਾਂ ਨੂੰ ਬਲੂ ਬਾਕਸ ਵਿੱਚ ਰੱਖਿਆ ਜਾਣਾ ਚਾਹੀਦਾ ਹੈ; 1 ਲਿਟਰ ਜਾਂ ਵੱਧ ਸਮਰੱਥਾ ਵਾਲੇ ਸਟੀਲ ਅਤੇ ਅਲਮੀਨੀਅਮ ਦੇ ਕੰਟੇਨਰਾਂ ਤੇ $0.20 ਦੀ ਪੇਸ਼ਗੀ, ਅਤੇ 1 ਲਿਟਰ ਅਤੇ ਘੱਟ ਤੇ $0.10 ਦੀ ਪੇਸ਼ਗੀ ਜਮ੍ਹਾਂ ਕਰਵਾਉਣੀ ਹੋਵੇਗੀ। (ਵਧੇਰੇ ਵੇਰਵੇ ਲਈ ਪੰਨੇ ਦੇ ਥੱਲੇ ਦਿੱਤੇ “ਮੁੱਖ ਤੱਥ” ਵੇਖੋ।)

ਸ: ਐੱਲ.ਸੀ.ਬੀ.ਓ. ਨੇ ਪੇਸ਼ਗੀ ਰਕਮ ਜਮ੍ਹਾਂ ਕਰਨ ਦਾ ਪ੍ਰੋਗਰਮ ਖੁਦ ਕਿਉਂ ਨਹੀਂ ਆਰੰਭ ਕੀਤਾ?
ਜ: ਪੈਕਿੰਗ ਦੇ ਕੂੜੇ ਨੂੰ ਘੱਟ ਕਰਨਾ ਅਤੇ ਇਸ ਨੂੰ ਜ਼ਮੀਨ ਵਿੱਚ ਦਬਾਏ ਜਾਣ ਤੋਂ ਰੋਕਣਾ ਲੰਮੇ ਸਮੇਂ ਤੋਂ ਼ਛਭੌ ਦੀ ਵਾਤਾਵਰਨ ਸੰਬੰਧੀ ਨੀਤੀ ਦੇ ਮਕਸਦ ਹਨ। ਬਲੂ ਬਾਕਸ ਪ੍ਰੋਗਰਾਮ ਵੀ ਰੀਸਾਈਕਲ ਹੋਣ ਵਾਲੇ ਸ਼ਰਾਬ_ਭਰਪੂਰ ਪੀਣ ਵਾਲੇ ਪਦਾਰਥਾਂ ਦੇ ਕੰਨਟੇਨਰਾਂ ਨੂੰ ਹਾਸਲ ਕਰ ਕੇ ਇਨ੍ਹਾਂ ਨੂੰ ਲੈਂਡਫਿੱਲ ਵਿੱਚ ਜਾਣ ਤੋਂ ਰੋਕਣ ਦਾ ਇੱਕ ਤਰੀਕਾ ਹੈ। ਪੇਸ਼ਗੀ ਜਮ੍ਹਾਂ ਰਕਮ ਦੇ ਪਹਿਲਾਂ ਹੀ ਮੌਜੂਦ ਢਾਂਚੇ ਨੂੰ, ਜੋ ਅਨੇਕ ਸਾਲਾਂ ਤੋਂ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ, ਵਰਤ ਕੇ ਵਾਤਾਵਰਨ ਸੰਬੰਧੀ ਹੋਰ ਵੀ ਚੰਗੇਰੀ ਕਾਰਗੁਜ਼ਾਰੀ ਹਾਸਲ ਕੀਤੀ ਜਾ ਸਕਦੀ ਹੈ|

ਸ: ਕੀ ਵਾਈਨ, ਬੀਅਰ ਅਤੇ ਸ਼ਰਾਬ ਦੇ 5 ਫਰਵਰੀ ਤੋਂ ਪਹਿਲਾਂ ਖਰੀਦੇ ਗਏ ਕੰਟੇਨਰ ਵੀ ਬੀਅਰ ਸਟੋਰ (ਟੀ.ਬੀ.ਐੱਸ.) ਨੂੰ ਪੈਸੇ ਵਾਪਸ ਲੈਣ ਲਈ ਮੋੜੇ ਜਾ ਸਕਦੇ ਹਨ?
ਜ: ਜਿਹੜੇ ਕੰਟੇਨਰ ਬਿਨਾ ਕਿਸੇ ਪੇਸ਼ਗੀ ਦੇਣ ਦੇ ਖਰੀਦੇ ਗਏ ਹਨ, ੳਨ੍ਹਾਂ ਤੇ ਪੈਸੇ ਵਾਪਸ ਲੈਣ ਦਾ ਕੋਈ ਹੱਕ ਨਹੀਂ ਹੈ।

ਸ: ਇੱਕ ਵੇਲੇ ਬੀਅਰ ਸਟੋਰ ਨੂੰ ਕਿੰਨ੍ਹੇ ਕੰਟੇਨਰ ਵਾਪਸ ਕੀਤੇ ਜਾ ਸਕਦੇ ਹਨ?
ਜ: ਗਾਹਕਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ੳਨ੍ਹਾਂ ਵੱਲੋਂ ਵਾਪਸ ਕੀਤੇ ਜਾਣ ਵਾਲੇ ਕੰਟੇਨਰਾਂ ਦੀ ਗਿਣਤੀ 120 ਤੋਂ ਨਾ ਵਧਣ ਦੇਣ। ਜੇ 120 ਤੋਂ ਵਧੇਰੇ ਕੰਟੇਨਰ ਵਾਪਸ ਕਰਨੇ ਹੋਣ ਤਾਂ ਇਨ੍ਹਾਂ ਨੂੰ ਵੱਡੀਆਂ ਵਪਾਰਕ ਖੇਪਾਂ ਵਾਪਸ ਲੈਣ ਵਾਲੀ ਥਾਂ (“ਕਮਰਸ਼ਿਅਲ ਬਲਕ ਰੀਟਰਨ”) ਤੇ ਲੈ ਜਾਣ। ਵਧੇਰੇ ਵੇਰਵਾ ਬੀਅਰ ਸਟੋਰ ਦੇ ਕਾਲ ਸੈਂਟਰ ਨੂੰ 1_888_948_2337 ਤੇ ਕਾਲ ਕਰ ਕੇ ਹਾਸਲ ਕੀਤਾ ਜਾ ਸਕਦਾ ਹੈ।

ਸ: ਕੀ ਇਹ ਪ੍ਰੋਗਰਾਮ ਤੁਸੀਂ ਇਸ ਲਈ ਲਾਗੂ ਕਰ ਰਹੇ ਹੋ ਕਿਉਂਕਿ ਬਲੂ ਬਾਕਸ ਪ੍ਰੋਗਰਾਮ ਦਾ ਫਾਇਦਾ ਨਹੀਂ ਹੋ ਰਿਹਾ?
ਜ: ਇਸ ਦੇ ਉਲਟ, ਓਨਟੇਰੀਓ ਦਾ ਬਲੂ ਬਾਕਸ ਪ੍ਰੋਗਰਾਮ ਬਹੁਤ ਕਾਮਯਾਬ ਹੈ। ਸੱਚੀ ਗੱਲ ਇਹ ਹੈ ਕਿ ਸ਼ੁਰੂ ਕੀਤੇ ਜਾਣ ਦੇ 25 ਸਾਲ ਬਾਅਦ ਇਸ ਨੂੰ ਅੱਜ ਪੂਰੀ ਦੁਨੀਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਰਵੱਈਏ ਦੇ ਸਭ ਤੋਂ ਵੱਧ ਮੰਨੇ ਜਾਣ ਵਾਲੇ ਪ੍ਰਤੀਕ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਬਲੂ ਬਾਕਸ ਦੀ ਵਜ੍ਹਾ ਨਾਲ ਅਸੀਂ ਇਸ ਸੂਬੇ ਵਿੱਚੋਂ ਕੂੜ੍ਹੇ ਨੂੰ ਸਹੀ ਪਾਸੇ ਲੈ ਜਾਣ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ ਅਤੇ ਲੱਖਾਂ ਹੀ ਓਨਟੇਰੀਓ ਵਾਸੀਆਂ ਨੇ ਵਾਤਾਵਰਣ ਵਿੱਚ ਜ਼ਿੰਮੇਵਾਰੀ ਸੰਬੰਧੀ ਆਪਣੇ ਵਿਚਾਰ – ਅਤੇ ਵਧੇਰੇ ਅਹਿਮ ਗੱਲ ਇਹ ਹੈ ਕਿ – ਆਦਤਾਂ ਬਦਲ ਲਈਆਂ ਹਨ।

ਸੰਨ 2005 ਵਿੱਚ, ਬਲੂ ਬਾਕਸ ਪ੍ਰੋਗਰਾਮ ਨੇ 860,000 ਟਨ ਰਿਹਾਇਸ਼ੀ ਬਲੂ ਬਾਕਸ ਪਦਾਰਥ ਕੂੜੇ ਵਿੱਚੋਂ ਕੱਢੇ ਹਨ, ਜੋ ਕਿ ਸੰਨ 2004 ਦੇ ਮੁਕਾਬਲੇ 4.5% ਦਾ ਵਾਧਾ ਹੈ। ਪੇਸ਼ਗੀ ਰਕਮ ਬਲੂ ਬਾਕਸ ਨੂੰ ਪ੍ਰਫੁੱਲਤ ਕਰੇਗੀ, ਰੀਸਾਈਕਲ ਹੋਣ ਵਾਲੇ ਵਾਈਨ ਅਤੇ ਸ਼ਰਾਬ ਦੇ ਕੰਟੇਨਰਾਂ ਦੀ ਗਿਣਤੀ ਵਧਾਵੇਗੀ, ਅਤੇ ਬਲੂ ਬਕਸਿਆਂ ਵਿੱਚ ਜਗ੍ਹਾ ਬਣਾਵੇਗੀ, ਜਿਸ ਨਾਲ ਮਿਊਨਿਸਪੈਲਿਟੀਆਂ ਰੀਸਾਈਕਲ ਦੇ ਪ੍ਰੋਗਰਾਮ ਵਧਾ ਸਕਣਗੀਆਂ।

ਸ: ਸਰਕਾਰ ਉਨ੍ਹਾਂ ਜਮ੍ਹਾਂ ਰਕਮਾਂ ਦਾ ਕੀ ਕਰੇਗੀ ਜਿਹੜੀਆਂ ਗਾਹਕਾਂ ਵੱਲੋਂ ਵਾਪਸ ਨਾ ਲਈਆਂ ਜਾਣ?
ਜ: ਸਿੱਧੀ ਗੱਲ ਹੈ – ਜਿਹੜੀਆਂ ਰਕਮਾਂ ਗਾਹਕ ਵਾਪਸ ਨਹੀਂ ਲੈਣਗੇ, ਉਹ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਦੇ ਖ਼ਰਚੇ ਪੂਰੇ ਕਰਨ ਲਈ ਵਰਤੀਆਂ ਜਾਣਗੀਆਂ। ਪਰ ਡਿਪਾਜ਼ਿਟ ਰੀਟਰਨ ਦਾ ਮਕਸਦ ਅਤੇ ਇਸ ਦੀ ਕਾਨੂੰਨੀ ਜ਼ਿੰਮੇਵਾਰੀ ਵਾਤਾਵਰਨ ਦੀ ਮਦਦ ਕਰਨ ਦੀ ਹੈ। ਇਸ ਲਈ ਅਸੀਂ ਖ਼ਪਤਕਾਰਾਂ ਨੂੰ ਜ਼ੋਰਦਾਰ ਤਰੀਕੇ ਨਾਲ ਸਿਫਾਰਸ਼ ਕਰਾਂਗੇ ਕਿ ਖਾਲੀ ਕੰਟੇਨਰ ਜ਼ਰੂਰ ਵਾਪਸ ਕਰਨ। ਇਸ ਤਰ੍ਹਾਂ ਉਹ ਕੰਟੇਨਰਾਂ ਨੂੰ ਲੈਂਡਫਿੱਲ ਵਿੱਚ ਜਾਣ ਤੋਂ ਬਚਾਉਣਗੇ।

ਸ: ਇਸ ਪ੍ਰੋਗਰਾਮ ਬਾਰੇ ਮੈਂ ਵਧੇਰੇ ਜਾਣਕਾਰੀ ਕਿੱਥੋਂ ਹਾਸਲ ਕਰਾਂ?
ਜ: ਇਸ ਵੈੱਬਸਾਈਟ ਤੋਂ ਇਲਾਵਾ, ਗਾਹਕ ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਇਨਫੋਲਾਈਂ ਨੂੰ 1_877_7_RETURN (1_877_773_8876) ਤੇ, ਜਾਂ ਬੀਅਰ ਸਟੋਰ ਕਾਲ ਸੈਂਟਰ ਨੂੰ 1_888_948_2337 ਤੇ ਫ਼ੋਨ ਕਰ ਸਕਦੇ ਹਨ।

ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ
ਮੁੱਖ ਤੱਤ

5 ਫਰਵਰੀ 2007 ਤੋਂ ਲੈ ਕੇ, ਹੇਠ ਲਿਖੀਆਂ ਥਾਵਾਂ ਤੇ ਸ਼ਰਾਬ_ਭਰਪੂਰ ਪੀਣ ਵਾਲੇ ਪਦਾਰਥਾਂ ਦੇ ਕੰਟੇਨਰ ਵਾਪਸੀ ਲਈ ਮਨਜ਼ੂਰ ਕੀਤੇ ਜਾਣਗੇ ਅਤੇ ਪੇਸ਼ਗੀ ਜਮ੍ਹਾਂ ਰਕਮਾਂ ਵਾਪਸ ਕੀਤੀਆਂ ਜਾਣਗੀਆਂ:
  • ਬੀਅਰ ਸਟੋਰ
  • ਵੱਡੀ ਖੇਪ ਮੋੜਨ ਵਾਲੇ ਸਥਾਨ
  • ਖ਼ਾਲੀ ਬੋਤਲਾਂ ਦੇ ਡੀਲਰ*
  • ਏਜੰਸੀ ਸਟੋਰ
  • ਪਰਚੂਨ ਸਟੋਰ
ਹੱਕਦਾਰ ਕੰਟੇਨਰ

ਕੱਚ ਦੀਆਂ ਬੋਤਲਾਂ, ਪਲਾਸਟਿਕ ਦੀਆਂ ਬੋਤਲਾਂ (ਪੀ.ਈ.ਟੀ.), ਟੈਟਰਾ ਪੈਕ ਕੰਟੇਨਰ, ਬੈਗ_ਇਨ_ਏ_ਬਾਕਸ
ਪੇਸ਼ਗੀ ਜਮ੍ਹਾਂ/ ਵਾਪਸੀ ਰਕਮ

630 ਮਿਲੀਲਿਟਰ ਦੇ ਬਰਾਬਰ ਜਾਂ ਇਸ ਤੋਂ ਘੱਟ ਸਮਰੱਥਾ ਵਾਲੇ ਕੰਟੇਨਰ/p>

10¢

630 ਮਿਲੀਲਿਟਰ ਤੋਂ ਵੱਧ ਸਮਰੱਥਾ ਵਾਲੇ ਕੰਟੇਨਰ

20¢
ਅਲਮੀਨੀਅਮ ਅਤੇ ਸਟੀਲ ਦੇ ਕੰਟੇਨਰ ਪੇਸ਼ਗੀ ਜਮ੍ਹਾਂ ਰਕਮ/ ਵਾਪਸੀ ਰਕਮ

1 ਲਿਟਰ ਦੇ ਬਰਾਬਰ ਜਾਂ ਇਸ ਤੋਂ ਘੱਟ ਸਮਰੱਥਾ ਵਾਲੇ ਅਲਮੀਨੀਅਮ ਜਾਂ ਸਟੀਲ ਦੇ ਕੰਟੇਨਰ

10¢

1 ਲਿਟਰ ਤੋਂ ਵੱਧ ਸਮਰੱਥਾ ਵਾਲੇ ਅਲਮੀਨੀਅਮ ਜਾਂ ਸਟੀਲ ਦੇ ਕੰਟੇਨਰ

20¢
ਛੋਟ ਵਾਲੇ ਕੰਟੇਨਰ
  • 100 ਮਿਲੀਲਿਟਰ ਜਾਂ ਘੱਟ ਸਮਰੱਥਾ ਵਾਲੇ ਕੰਟੇਨਰ (ਜਿਵੇਂ 50 ਮਿਲੀਲਿਟਰ ਵਾਲੇ ਮਿਨੀ)
  • ਡਿਊਟੀ ਫਰੀ ਸਟੋਰਾਂ, ਯੂ_ਵਿੰਟ ਅਤੇ ਯੂ_ਬਰਿਊ ਤੇ ਖਰੀਦੇ ਗਏ ਕੰਟੇਨਰ
ਇਨ੍ਹਾਂ ਵਸਤਾਂ ਤੇ ਨਾ ਫ਼ੀਸ ਵਸੂਲੀ ਜਾਂਦੀ ਹੈ ਅਤੇ ਨਾ ਵਾਪਸ ਕੀਤੀ ਜਾਂਦੀ ਹੈ

* ਪੇਂਡੂ ਇਲਾਕਿਆਂ ਵਿੱਚ ਟੀ.ਬੀ.ਐੱਸ. ਦੇ ਤਕਰੀਬਨ ਖਾਲੀ ਬੋਤਲਾਂ ਦੇ 150 ਡੀਲਰਾਂ ਨਾਲ ਮੁਆਇਦੇ ਹਨ।