ਪ੍ਰੋਗਰਾਮ ਦਾ ਸਾਰ

5 ਫਰਵਰੀ 2007 ਤੋਂ ਓਨਟੇਰੀਓ ਵਾਤਾਵਰਨ ਦੀ ਵਧੇਰੇ ਸੁਰੱਖਿਆ ਕਰੇਗਾ।

ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਦਾ ਇੱਕ ਸਿੱਧਾ ਜਿਹਾ ਮਕਸਦ ਹੈ: ਵਾਤਾਵਰਣ ਨੂੰ ਸੁਰੱਖਿਅਤ ਰੱਖਣਾ। ਹਾਲਾਂਕਿ ਬਲੂ ਬਾਕਸ ਪ੍ਰੋਗਰਾਮ ਮੁੜਵਰਤੇ ਜਾ ਸਕਣ ਵਾਲੇ ਪਦਾਰਥ ਵਾਪਸ ਹਾਸਲ ਕਰਨ ਦਾ ਇੱਕ ਅਸਰਦਾਰ ਤਰੀਕਾ ਰਿਹਾ ਹੈ – ਅਤੇ ਰਹੇਗਾ ਵੀ –“ਬੈਗ ਇਟ ਬੈਕ” ਪਹਿਲਕਦਮੀ ਪਦਾਰਥ ਵਾਪਸ ਹਾਸਲ ਕਰਨ ਦੀ ਦਰ ਨੂੰ ਹੋਰ ਵੀ ਉਚੇਰੇ ਪੱਧਰ ਤੇ ਪਹੁੰਚਾ ਦੇਵੇਗੀ। ਸਭ ਤੋਂ ਚੰਗੀ ਗੱਲ ਇਹ ਹੈ ਕਿ ਤੁਹਾਡੇ ਲਈ ਯੋਗਦਾਨ ਪਾਉਣਾ ਬਹੁਤ ਅਸਾਨ ਹੈ। ਤੁਸੀ ਬਸ ਇਹ ਕਰਨਾ ਹੈ ਕਿ ਵਾਈਨ, ਬੀਅਰ ਅਤੇ ਸ਼ਰਾਬ ਦੇ ਆਪਣੇ ਖਾਲੀ ਕੰਟੇਨਰ ਬੀਅਰ ਸਟੋਰ (ਜਾਂ ਵਾਪਸੀ ਦੀਆਂ ਹੋਰ ਚੋਣਵੀਆਂ ਥਾਵਾਂ ) ਤੇ ਲਿਆਉਣੇ ਹਨ ਅਤੇ ਅਦਾ ਕੀਤੀ ਪੇਸ਼ਗੀ ਜਮ੍ਹਾਂ ਰਕਮ ਦੀ ਪੂਰੀ ਵਾਪਸੀ ਲੈਣੀ ਹੈ

ਇਹ ਗੱਲ ਹੈਰਾਨੀ ਵਾਲੀ ਹੋ ਸਕਦੀ ਹੈ ਕਿ ਹਰ ਸਾਲ ਸ਼ਰਾਬ ਦੀਆਂ 8 ਕਰੋੜ ਬੋਤਲਾਂ, ਕੈਨਾਂ ਅਤੇ ਕੰਨਟੇਨਰਾਂ ਨੂੰ ਓਨਟੇਰੀਓ ਦੀ ਧਰਤੀ ਵਿੱਚ ਦਬਾ ਦਿੱਤਾ ਜਾਂਦਾ ਹੈ। “ਬੈਗ ਇਨ ਬੈਕ” ਪ੍ਰੋਗਰਾਮ ਨਾਲ ਇਹਨਾਂ ਬੋਤਲਾਂ ਨੂੰ ਉਹਨਾਂ ਥਾਵਾਂ ਤੇ ਭੇਜ ਕੇ, ਜਿੱਥੇ ਇਨ੍ਹਾਂ ਦਾ ਇਸਤੇਮਾਲ ਫਾਈਬਰ ਗਲਾਸ ਅਤੇ ਪੋਲਰ ਫਲੀਸ ਆਦਿ ਦੇ ਨਵੇਂ ਉਤਪਾਦਨਾਂ ਸਿਰਜਣ ਵਿੱਚ ਹੁੰਦਾ ਹੈ, ਕੀਮਤੀ ਹਰਿਆਲੀ_ਭਰੀ ਜ਼ਮੀਨ ਨੂੰ ਬਚਾਇਆ ਜਾ ਸਕਦਾ ਹੈ। ਇਸ ਪ੍ਰੋਗਰਾਮ ਰਾਹੀਂ ਬਲੂ ਬਾਕਸਾਂ ਵਿੱਚ ਵੀ ਵਧੇਰੇ ਜਗ੍ਹਾ ਬਚੇਗੀ ਜਿਸ ਨਾਲ ਓਨਟੇਰੀਓ ਵਾਸੀ ਉਨ੍ਹਾਂ ਵਸਤਾਂ ਦੀ ਗਿਣਤੀ ਵੱਧ ਤੋਂ ਵੱਧ ਕਰ ਸਕਣ ਜਿਨ੍ਹਾਂ ਨੂੰ ਵਾਤਾਵਰਣ ਲਈ ਸੁਰੱਖਿਅਤ ਤਰੀਕੇ ਨਾਲ ਮੁੜਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ।

ਪ੍ਰੋਗਰਾਮ ਦੇ ਵਾਤਾਵਰਨ ਸੰਬੰਧੀ ਫ਼ਾਇਦਿਆਂ ਬਾਰੇ ਵਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ।