ਸੰਬੰਧਤ ਲਿੰਕ

ਐੱਲ.ਸੀ.ਬੀ.ਓ.
www.lcbo.com

ਐੱਲ.ਸੀ.ਬੀ.ਓ., ਪੀਣ ਵਾਲੇ ਪਦਾਰਥਾਂ ਦੀਆਂ ਆਪਣੇ ਪਰਚੂਨ ਸਟੋਰਾਂ ਰਾਹੀਂ, ਓਨਟੇਰੀਓ ਵਾਸੀਆਂ ਅਤੇ ਓਨਟੇਰੀਓ ਦੇ ਵਪਾਰੀਆਂ ਨੂੰ ਓਨਟੇਰੀਓ ਡਿਪਾਜ਼ਿਟ ਰੀਟਰਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਲੋੜੀਂਦੀ ਜਾਣਕਾਰੀ ਦੇਣ ਵਾਸਤੇ ਜ਼ਿੰਮੇਵਾਰ ਹੈ। ਡਿਪਾਜ਼ਿਟ ਰੀਟਰਨ ਪ੍ਰਣਾਲੀ ਦੇ ਹੋਰ ਭਾਈਵਾਲਾਂ ਦੇ ਸਹਿਯੋਗ ਨਾਲ ਸੂਬੇ ਭਰ ਵਿੱਚ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਟੇਨਰਾਂ ਦੀ ਵਿਕਰੀ ਤੇ ਪੇਸ਼ਗੀ ਰਕਮ ਵਸੂਲਣ ਦੀ ਜ਼ਿੰਮੇਵਾਰੀ ਐੱਲ.ਸੀ.ਬੀ.ਓ. ਦੀ ਹੈ।

ਦ ਬੀਅਰ ਸਟੋਰ
www.thebeerstore.ca

ਜਿਵੇਂ ਕਿ ਓਨਟੇਰੀਓ ਸਰਕਾਰ ਨਾਲ ਮੁਆਇਦੇ ਵਿੱਚ ਇਹ ਲਿਖਿਆ ਗਿਆ ਹੈ, ਵਾਈਨ, ਬੀਅਰ ਅਤੇ ਸ਼ਰਾਬ ਦੇ ਖਾਲੀ ਕੰਟੇਨਰ ਇਕੱਠੇ ਕਰਨ ਦੀ ਸੇਵਾ ਖਾਸ ਤੌਰ ਤੇ ਬੀਅਰ ਸਟੋਰ (ਟੀ.ਬੀ.ਐੱਸ.) ਦਾ ਕੰਮ ਹੈ। ਜਦੋਂ ਓਨਟੇਰੀਓ ਵਾਸੀ ਵਾਈਨ, ਬੀਅਰ ਅਤੇ ਸ਼ਰਾਬ ਦੇ ਆਪਣੇ ਖਾਲੀ ਕੰਟੇਨਰ ਬੀਅਰ ਸਟੋਰ (ਟੀ.ਬੀ.ਐੱਸ.) ਦੇ ਪਰਚੂਨ ਸਟੋਰਾਂ, ਖਾਲੀ ਬੋਤਲਾਂ ਦੇ ਡੀਲਰਾਂ, ਏਜੰਸੀ ਸਟੋਰਾਂ, ਜਾਂ “ਕਮਰਸ਼ਿਅਲ ਬਲਕ ਰੀਟਰਨ” ਵਾਲੀਆਂ ਥਾਵਾਂ ਤੇ ਵਾਪਸ ਕਰਨਗੇ, ਉਨ੍ਹਾਂ ਨੂੰ ਉਨ੍ਹਾਂ ਵੱਲੋਂ ਵਾਪਸ ਕੀਤੇ ਗਏ ਵਾਈਨ, ਬੀਅਰ ਅਤੇ ਸ਼ਰਾਬ ਦੇ ਕੰਟੇਨਰਾਂ ਦੇ ਬਰਾਬਰ ਦੀ ਪੇਸ਼ਗੀ ਰਕਮ ਵਾਪਸ ਦੇ ਦਿੱਤੀ ਜਾਵੇਗੀ।